ਮੋਹਾਲੀ ਪ੍ਰੈਸ ਕਲੱਬ ਵਲੋਂ ਡਿਜ਼ੀਟਲ ਕਮੇਟੀ ਦਾ ਗਠਨ
ਮੋਹਾਲੀ, 13 ਮਈ, 2023: ਅਜੋਕੇ ਸਮੇਂ ਵਿੱਚ ਡਿਜ਼ੀਟਲ ਮੀਡੀਆ ਆਮ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਇਸੇ ਲਈ ਆਪਣੇ ਆਪ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਮੋਹਾਲੀ ਪ੍ਰੈਸ ਕਲੱਬ ਵਲੋਂ ਵਿਸ਼ੇਸ਼ ਪਹਿਲਕਦਮੀ ਕਰਦਿਆਂ ਡਿਜ਼ੀਟਲ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ।
ਇਸ ਸਬੰਧੀ ਅੱਜ ਕਲੱਬ ਵਿਚ ਗਵਰਨਿੰਗ ਬਾਡੀ ਦੀ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਕਲੱਬ ਦੀ ਡਿਜ਼ੀਟਲ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਤਹਿਤ ਕਲੱਬ ਦੀ ਵੈਬਸਾਈਟ ਬਣਾਉਣ ਸਮੇਤ ਹੋਰ ਡਿਜ਼ੀਟਲ ਗਤੀਵਿਧੀਆਂ ਅੱਪਡੇਟ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਕਮੇਟੀ ਦਾ ਚੇਅਰਮੈਨ ਗੁਰਪ੍ਰੀਤ ਸਿੰਘ ਨਿਆਮੀਆਂ ਬਣਾਇਆ ਗਿਆ ਹੈ ਜਦਕਿ ਮਨਜੀਤ ਸਿੰਘ ਚਾਨਾ, ਸੁਸ਼ੀਲ ਗਰਚਾ, ਸੁਖਵਿੰਦਰ ਸਿੰਘ ਸ਼ਾਨ, ਗੁਰਜੀਤ ਸਿੰਘ, ਵਿਜੇਪਾਲ ਅਤੇ ਤਿਲਕ ਰਾਜ ਨੂੰ ਮੈਂਬਰ ਥਾਪਿਆ ਗਿਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸੀ. ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਸੁਸ਼ੀਲ ਗਰਚਾ ਅਤੇ ਵਿਜੈ ਕੁਮਾਰ, ਜੁਆਇੰਟ ਸਕੱਤਰ ਨੀਲਮ ਠਾਕੁਰ ਤੇ ਮਾਇਆ ਰਾਮ ਆਦਿ ਹਾਜ਼ਰ ਸਨ।