ਆਪ ਆਗੂ ਕਮਲਜੀਤ ਸਿੰਘ ਸੈਣੀ ਨੇ ਜ਼ੀਰਕਪੁਰ ਟੀਮ ਦਾ ਕੀਤਾ ਸਨਮਾਨ

ਜ਼ੀਰਕਪੁਰ, 15 ਮਈ, 2023: ਅੱਜ ਜ਼ੀਰਕਪੁਰ, ਹਲਕਾ ਡੇਰਾਬੱਸੀ ਦੀ ਆਮ ਆਦਮੀ ਪਾਰਟੀ ਟੀਮ ਵਲੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਿੱਤਣ ਦੀ ਖੁਸ਼ੀ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਤੇ ਜਿੱਤ ਦੀ ਖੁਸ਼ੀ ਵਿੱਚ ਜ਼ੀਰਕਪੁਰ, ਹਲਕਾ ਡੇਰਾਬੱਸੀ ਦੇ ਵਲੰਟੀਅਰ, ਵਰਕਰਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਚੌਣ ਪ੍ਰਚਾਰ ਵਿੱਚ ਡਿਊਟੀ ਨਿਭਾਈ। ਇਸ ਮੌਕੇ ਤੇ ਛੋਟੇ ਬੱਚਿਆਂ ਨੇ ਵੀ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ।
ਇਸ ਮੌਕੇ ਤੇ ਆਪ ਆਗੂ ਕਮਲਜੀਤ ਸਿੰਘ ਸੈਣੀ ਜ਼ੀਰਕਪੁਰ, ਹਲਕਾ ਡੇਰਾਬੱਸੀ ਨੇ ਕਿਹਾ ਕਿ ਮੈਂ ਸਾਰੇ ਜਲੰਧਰ ਵਾਸੀਆ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਇਮਾਨਦਾਰ ਸਰਕਾਰ ਨੂੰ ਆਪਣਾ ਕੀਮਤੀ ਵੋਟ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਹਲਕਾ ਡੇਰਾਬੱਸੀ ਅਤੇ ਹਲਕਾ ਮੋਹਾਲੀ ਦੇ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ, ਵਰਕਰ ਸਹਿਬਾਨਾਂ ਦਾ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਦੀ ਦਿਨ ਰਾਤ ਮਿਹਨਤ ਸਦਕਾ ਇਹ ਮੋਰਚਾ ਫਤਿਹ ਹੋਇਆ।