ਸਿੱਖਿਆ ਵਿਭਾਗ ਵੱਲੋਂ ਕਰਵਾਈ ‘ਮਦਰ ਵਰਕਸ਼ਾਪ’ ਵਿੱਚ 5 ਲੱਖ ਦੇ ਕਰੀਬ ਮਾਵਾਂ ਨੇ ਕੀਤੀ ਸ਼ਮੂਲੀਅਤ: ਹਰਜੋਤ ਸਿੰਘ ਬੈਂਸ
1 min readਚੰਡੀਗੜ੍ਹ, 19 ਮਈ, 2023: ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਅੱਜ ਸੂਬੇ ਦੇ 12851 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ‘ਮਦਰ ਵਰਕਸ਼ਾਪ’ ਦਾ ਆਯੋਜਨ ਕੀਤਾ ਗਿਆ।
ਇਹ ‘ਮਦਰ ਵਰਕਸ਼ਾਪ’ ਪ੍ਰੀ-ਪ੍ਰਾਇਮਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰੀਆਂ ਅਤੇ ਉਹਨਾਂ ਦੀਆਂ ਮਾਵਾਂ ਲਈ ਰੱਖੀ ਗਈ ਸੀ। ਇਸ ਤਹਿਤ ਮਾਵਾਂ ਨੂੰ ਅਧਿਆਪਕ ਦੁਆਰਾ ਸਕੂਲ ਦੇ ਵਿਦਿਆਰੀਆਂ ਨੂੰ ਮੁੱਹਈਆ ਕਰਵਾਈ ਜਾਂਦੀ ਸਿੱਖਿਆ, ਸਿੱਖਣ ਸਮਗਰੀ ਅਤੇ ਤਕਨੀਕਾਂ ਬਾਰੇ ਵਿਸਥਾਰ ਪੂਰਵਕ ਕਾਰਨਰ ਸਜਾ ਕੇ ਜਾਣਕਾਰੀ ਦਿੱਤੀ ਗਈ ਅਤੇ ਆਏ ਸਾਰੇ ਮਹਿਮਾਨਾਂ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ਼ ਸਵਾਗਤ ਕੀਤਾ ਗਿਆ।
ਵਿਭਾਗ ਵੱਲੋਂ ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਦੀ ‘ਮਦਰ ਵਰਕਸ਼ਾਪ’ ਮੌਕੇ ਸਕੂਲਾਂ ਵਿੱਚ 5 ਲੱਖ ਦੇ ਕਰੀਬ ਮਾਵਾਂ ਨੇ ਭਾਗ ਲਿਆ ਹੈ।