September 8, 2024

Chandigarh Headline

True-stories

ਕੈਬਨਿਟ ਮੰਤਰੀ ਜੋੜਾਮਾਜਰਾ ਨੇ ਮੁਹਾਲੀ ’ਚ ਮਾਰਿਆ ਛਾਪਾ, 6 ਮੁਲਾਜ਼ਮ ਗੈਰ ਹਾਜ਼ਰ

ਮੋਹਾਲੀ, 29 ਮਈ, 2023: ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਇਥੇ ਬਾਗਵਾਨੀ ਦਫਤਰ ਵਿਚ ਅਚਨਚੇਤ ਛਾਪਾ ਮਾਰਿਆ ਗਿਆ। ਇਸ ਮੌਕੇ ਲੱਗਭਗ 6 ਮੁਲਾਜ਼ਮ ਗੈਰ ਹਾਜ਼ਰ ਪਾਏ ਗਏ ਜਿਹਨਾਂ ਨੂੰ ਜੋੜਾਮਾਜਰਾ ਨੇ ਮੌਕੇ ’ਤੇ ਫੋਨ ਕਰ ਕੇ ਝਾੜ ਪਾਈ।

ਜੋੜਾਮਾਜਰਾ ਨੇ ਦੱਸਿਆ ਕਿ ਉਨਾਂ ਅੱਜ ਸਵੇਰੇ 7:30 ਵਜੇ ਡਾਇਰੈਕਟਰ, ਬਾਗਬਾਨੀ, ਪੰਜਾਬ ਦੇ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕੀਤੀ।ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ, ਤੇ ਸਮੇਂ ਦਾ ਪਾਬੰਦ ਰਹਿਣ ਲਈ ਤਾਕੀਦ ਕੀਤੀ। ਉਨਾਂ ਕਿਹਾ ਕਿ ਪੰਜਾਬ ਸਰਕਾਰ, ਸੂਬਾ ਨਿਵਾਸੀਆਂ ਨੂੰ ਬਿਹਤਰ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..