ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਨੇ “ਮਿਸ਼ਨ ਪੰਖ” ਅਧੀਨ ਕੀਤਾ ਨਿਵੇਕਲਾ ਉਪਰਾਲਾ
1 min readਐਸ.ਏ.ਐਸ ਨਗਰ, 19 ਜੂਨ, 203: ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਵਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਡੀ.ਬੀ.ਈ.ਈ. ਦੀ ਪ੍ਰਵਾਨਗੀ ਨਾਲ “ਮਿਸ਼ਨ ਪੰਖ” ਨਾਮ ਦਾ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ। ਜਿਸ ਵਿੱਚ ਜ਼ਿਲੇ ਦੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਲਈ ਕਪੈਸਟੀ ਬਿਲਡਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਸੁਪਰੀਆ ਮਲਹੋਤਰਾ ਮਾਰਕੀਟਿੰਗ ਹੈੱਡ, ਇਨੋਵੇਸ਼ਨ ਮਿਸ਼ਨ ਪੰਜਾਬ ਵਲੋਂ ਇਨ੍ਹਾਂ ਔਰਤਾਂ ਨੂੰ ਮਾਰੀਕਿੰਟ ਦੇ ਵੱਖ-ਵੱਖ ਤੌਰ ਤਰੀਕਿਆਂ ਤੋਂ ਜਾਣੂੰ ਕਰਵਾਇਆ ਗਿਆ। ਇਸ ਤੋਂ ਇਲਾਵਾ ਬੋਸ ਲੇਡੀ ਦੇ ਫਾਊਂਡਰ ਮਿਸ ਹੀਮਜਾ ਵਲੋਂ ਪ੍ਰੋਡਕਟ ਡਿਜਾਇਨਿੰਗ, ਕਲਰ ਸਕੀਮ ਅਤੇ ਪੈਕੇਜਿੰਗ ਬਾਰੇ ਜਾਣੂੰ ਕਰਵਾਇਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਆਈ.ਏ.ਐਸ. ਅਤੇ ਅਮਿਤ ਬੈਂਬੀ ਪੀ.ਸੀ.ਐਸ. ਵਧੀਕ ਡਿਪਟੀ ਕਮਿਸ਼ਨਰ (ਵਿ) ਵਲੋਂ ਆਏ ਹੋਏ ਸੈਲਫ ਹੈਲਪ ਗਰੁੱਪਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਵਧੀਆ ਕੰਮ ਕਰਨ ਲਈ ਪ੍ਰੋਤਸ਼ਾਹਿਤ ਕੀਤਾ ਗਿਆ।
ਇਸ ਮੌਕੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਵਲੋਂ ਡੀ.ਬੀ.ਈ.ਈ., ਐਸ.ਏ.ਐਸ. ਨਗਰ ਵਿਖੇ ਹਸਤਕਾਰੀ, ਸੂਟ ਫੁਲਕਾਰੀ, ਸਜਾਵਟ ਦਾ ਸਮਾਨ, ਖਾਣ ਪੀਣ ਦੀਆਂ ਵਸਤੂਆਂ ਆਦਿ ਦੀ ਪ੍ਰਦਰਸ਼ਨੀ ਅਤੇ ਵਿਕਰੀ ਲਈ ਸਟਾਲ ਲਗਾਏ ਗਏ, ਜੋ ਕਿ ਪੂਰੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਰਮਚਾਰੀਆਂ ਅਤੇ ਆਮ ਜਨਤਾ ਲਈ ਸੀ। ਜਿਸ ਵਿੱਚ ਕਾਫੀ ਸੰਖਿਆ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਖਰੀਦਦਾਰੀ ਕਰਦਿਆਂ ਹੋਇਆ ਕੰਮ ਦੀ ਸਲਾਘਾ ਕੀਤੀ।
ਇਸ ਮੌਕੇ ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਮੀਨਾਕਸ਼ੀ ਗੋਇਲ, ਡਿਪਟੀ ਸੀ.ਈ.ਓ. ਸੁਖਅਮਨ ਬਾਠ ਵਲੋਂ ਆਈਆਂ ਹੋਈਆਂ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਨੂੰ ਪ੍ਰੇਰਿਤ ਕਰਦਿਆਂ ਹੋਇਆਂ ਅੱਗੇ ਲਈ ਵੀ ਅਜਿਹੇ ਉਪਰਾਲੇ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਅਤੇ ਸ਼ਿਰਕਤ ਕਰਨ ਲਈ ਸਭ ਔਰਤਾਂ ਦਾ ਧੰਨਵਾਦ ਵੀ ਕੀਤਾ।