ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੂੰ ਸਦਮਾ, ਪਿਤਾ ਦਾ ਦੇਹਾਂਤ
1 min read
ਮੋਹਾਲੀ, 23 ਜੂਨ, 2023: ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਜਸਵੀਰ ਸਿੰਘ ਗੜਾਂਗ ਦੇ ਪਿਤਾ ਅਮਰੀਕ ਸਿੰਘ ਗੜਾਂਗ ਦਾ ਸੰਖੇਪ ਬਿਮਾਰੀ ਪਿਛੋਂ ਦੇਹਾਂਤ ਹੋ ਗਿਆ। ਉਹ 89 ਵਰ੍ਹਿਆਂ ਦੇ ਸਨ।
ਅਮਰੀਕ ਸਿੰਘ 15 ਸਾਲ ਪਿੰਡ ਸ਼ੇਰਗੜ੍ਹ ਬਾੜਾ ਦੇ ਪੰਚਾਇਤ ਦੇ ਮੈਂਬਰ ਰਹੇ। ਖੇਤੀਬਾੜੀ ਕੋਆਪਰੇਟਿਵ ਸੁਸਾਇਟੀ ਮੈਣ ਮਾਜਰੀ ਦੇ ਤਿੰਨ ਵਾਰੀ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਵੱਖ ਵੱਖ ਸਮੇਂ ‘ਤੇ ਪਿੰਡ ਦੀ ਹੀ ਮਿਲਕ ਕੋਆਪਰੇਟਿਵ ਸੁਸਾਇਟੀ ਦੇ ਲੰਮੇ ਸਮੇਂ ਲਈ ਪ੍ਰਧਾਨ ਵੀ ਰਹੇ। ਆਪਣੇ ਸਕੂਲ ਟਾਈਮ ਵਿਚ ਸਰਕਾਰੀ ਹਾਈ ਸਕੂਲ ਗੜਾਂਗਾਂ ਦੀਆਂ ਕਬੱਡੀ ਅਤੇ ਫੁੱਟਬਾਲ ਟੀਮਾਂ ਦੇ ਵਧੀਆ ਖਿਡਾਰੀਆਂ ਵਿਚ ਸ਼ਾਮਲ ਸਨ।
ਉਹਨਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਉਹਨਾਂ ਨੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਵੀ ਵਧੀਆ ਤਰੀਕੇ ਨਾਲ ਕੀਤਾ ਅਤੇ ਆਪਣੇ ਚਾਰਾਂ ਹੀ ਬੱਚਿਆਂ ਨੂੰ ਚੰਗੀ ਵਿਦਿਆ ਪ੍ਰਾਪਤ ਕਰਨ ਦੇ ਮੌਕੇ ਵੀ ਪ੍ਰਦਾਨ ਕੀਤੇ। ਉਹਨਾਂ ਦੀ ਅੰਤਿਮ ਅਰਦਾਸ ਮਿਤੀ 25.6.2023 ਦਿਨ ਐਤਵਾਰ ਨੂੰ ਦੁਪਿਹਰ 1 ਵਜੇ ਗੁਰਦੁਆਰਾ ਸ੍ਰੀ ਅਕਾਲ ਆਸ਼ਰਮ, ਸੋਹਾਣਾ, ਜ਼ਿਲ੍ਹਾ ਮੋਹਾਲੀ ਵਿਖੇ ਹੋਵੇਗੀ।