November 21, 2024

Chandigarh Headline

True-stories

ਭਗਵੰਤ ਮਾਨ ਸਰਕਾਰ ਦੇ ਯਤਨਾਂ ਸਦਕਾ ਦਹਾਕਿਆਂ ਬਾਅਦ ਸੁਖਨਾ ਚੋਅ ਦੀ ਲਈ ਗਈ ਸਾਰ; ਗਾਰ ਕੱਢਣ ਤੇ ਸਫ਼ਾਈ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ

1 min read

ਐੱਸ.ਏ.ਐੱਸ. ਨਗਰ, 27 ਜੂਨ, 2023: ਭਗਵੰਤ ਮਾਨ ਸਰਕਾਰ ਦੇ ਯਤਨਾਂ ਸਦਕਾ, ਦਹਾਕਿਆਂ ਬਾਅਦ ਜ਼ਿਲ੍ਹੇ ਦੇ ਲੋਕਾਂ ਦੀ ਸੁਖਨਾ ਚੋਅ ਦੀ ਸਫ਼ਾਈ ਦੀ ਮੰਗ ਨੂੰ ਬੂਰ ਪਿਆ ਹੈ, ਜਿਸ ਤਹਿਤ ਕਰੀਬ 01 ਕਰੋੜ ਰੁਪਏ ਦੀ ਲਾਗਤ ਨਾਲ ਡੀਸਿਲਟਿੰਗ ਤੇ ਰੀਸੈਕਸ਼ਨਿੰਗ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਇਸ ਤਹਿਤ ਕਰੀਬ 7000 ਫੁੱਟ ਚੋਅ ਦੀ ਸਫ਼ਾਈ ਤੇ ਡੀਸਿਲਟਿੰਗ ਕੀਤੀ ਜਾ ਰਹੀ ਹੈ ਤੇ 6 ਤੋਂ 8 ਫੁੱਟ ਤੱਕ ਇਕੱਠੀ ਹੋਈ ਗਾਰ ਕੱਢੀ ਜਾ ਰਹੀ ਹੈ।

ਇਸ ਨਾਲ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਤੇ ਸੰਭਾਵੀ ਹੜ੍ਹਾਂ ਸਬੰਧੀ ਦਿੱਕਤਾਂ ਤੋਂ ਨਿਜਾਤ ਮਿਲੇਗੀ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਚੋਅ ਦੇ ਰਹਿੰਦੇ ਹਿੱਸੇ ਦੀ ਸਫ਼ਾਈ ਇਸ ਤੋਂ ਅਗਲੇ ਪੜਾਅ ਤਹਿਤ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਜੈਨ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇਹ ਕਾਰਜ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ। ਉਹਨਾਂ ਦੱਸਿਆ ਕਿ ਕਈ ਦਹਾਕਿਆਂ ਤੋਂ ਇਸ ਚੋਅ ਦੀ ਮੁਕੰਮਲ ਸਫ਼ਾਈ ਨਾ ਹੋਣ ਕਰ ਕੇ ਲੋਕਾਂ ਨੂੰ ਹਰ ਸਾਲ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਜ਼ਿਕਰਯੋਗ ਹੈ ਕਿ ਸੁਖਨਾ ਚੋਅ ਚੰਡੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਦਾ ਬਰਸਾਤੀ ਪਾਣੀ ਲੈ ਕੇ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਤੋਂ ਹੁੰਦਾ ਹੋਇਆ ਬਲਟਾਣਾ (ਜ਼ੀਰਕਪੁਰ) ਵਿਖੇ ਪੰਜਾਬ ਵਿੱਚ ਦਾਖਿਲ ਹੁੰਦਾ ਹੈ ਅਤੇ ਘੱਗਰ ਦਰਿਆ ਵਿੱਚ ਰਲਦਾ ਹੈ।

ਇਸ ਦੀ ਸਫਾਈ ਕਾਫੀ ਲੰਮੇ ਸਮੇਂ ਤੋਂ ਨਾ ਹੋਣ ਕਰਕੇ ਇਸ ਵਿੱਚ ਕਾਫੀ ਗਾਰ ਅਤੇ ਸਰਕੰਡਾ ਜਮ੍ਹਾਂ ਹੋ ਗਿਆ ਸੀ। ਇਸ ਕਾਰਨ ਸੁਖਨਾ ਚੋਅ ਦੀ ਪਾਣੀ ਖਿੱਚਣ ਦੀ ਸਮਰੱਥਾ ਕਾਫੀ ਘੱਟ ਗਈ ਸੀ ਤੇ ਬਰਸਾਤੀ ਸੀਜ਼ਨ ਵਿੱਚ ਬਲਟਾਣਾ, ਜ਼ੀਰਕਪੁਰ ਦੇ ਨਾਲ ਲੱਗਦੇ ਇਲਾਕੇ ਵਿੱਚ ਬਰਸਾਤੀ ਪਾਣੀ ਓਵਰਫਲੋ ਹੋ ਕੇ ਆਉਣ ਦਾ ਖਤਰਾ ਵੱਧ ਗਿਆ ਸੀ।

ਇਸ ਨੂੰ ਮੱਦੇਨਜ਼ਰ ਪਹਿਲੇ ਪੜਾਅ ਤਹਿਤ ਸੁਖਨਾ ਚੋਅ ਦੀ ਸਫਾਈ ਅਤੇ ਡੀਸਿਲਟਿੰਗ ਦਾ ਕੰਮ ਬੁਰਜੀ 19,800 ਤੋਂ 26,800 ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਬਹੁਤ ਜਲਦ ਮੁਕੰਮਲ ਕਰ ਲਿਆ ਜਾਵੇਗਾ।

ਸੁਖਨਾਂ ਚੋਅ ਚੰਡੀਗੜ੍ਹ ਦੀ ਸੁਖਨਾਂ ਝੀਲ ਅਤੇ ਇਸਦੇ ਨਾਲ ਲੱਗਦੇ ਇਲਾਕੇ ਦਾ ਬਰਸਾਤੀ ਪਾਣੀ ਲੈ ਕੇ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਤੋਂ ਹੁੰਦੀ ਹੋਈ, ਬਲਟਾਣਾ (ਜੀਰਕਪੁਰ) ਵਿਖੇ ਪੰਜਾਬ ਵਿੱਚ ਦਾਖਿਲ ਹੁੰਦੀ ਹੈ ਅਤੇ ਘੱਗਰ ਦਰਿਆ ਵਿੱਚ ਆ ਕੇ ਮਿਲਦੀ ਹੈ। ਇਸਦੀ ਸਫਾਈ ਕਾਫੀ ਲੰਮੇ ਸਮੇਂ ਤੋਂ ਨਾ ਹੋਣ ਕਰਕੇ ਇਸ ਵਿੱਚ ਕਾਫੀ ਮਾਤਰਾ ਵਿੱਚ ਸਿਲਟ ਅਤੇ ਸਰਕੰਡਾ ਜਮ੍ਹਾਂ ਹੋ ਗਿਆ ਸੀ। ਜਿਸ ਕਾਰਨ ਸੁਖਨਾਂ ਚੋਅ ਦੀ ਪਾਣੀ ਲੈਣ ਦੀ ਕਪੈਸਟੀ ਕਾਫੀ ਘੱਟ ਗਈ ਸੀ। ਜਿਸ ਕਾਰਨ ਆਉਣ ਵਾਲੇ ਬਰਸਾਤੀ ਸੀਜਨ ਵਿੱਚ ਬਲਟਾਣਾ, ਜੀਰਕਪੁਰ ਦੇ ਨਾਲ ਲੱਗਦੇ ਇਲਾਕੇ ਵਿੱਚ ਬਰਸਾਤੀ ਪਾਣੀ ਓਵਰਫਲੋ ਹੋ ਕੇ ਆ ਜਾਣ ਦਾ ਖਤਰਾਂ ਕਾਫੀ ਵੱਧ ਗਿਆ ਸੀ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਖਨਾਂ ਚੋਅ ਦੀ ਸਫਾਈ ਅਤੇ ਡੀਸਿਲਟਿੰਗ ਦਾ ਕੰਮ ਬੁਰਜੀ 19800 ਤੋਂ 26800 ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ਆਉਣ ਵਾਲੇ ਬਰਸਾਤੀ ਸੀਜਨ ਤੋਂ ਪਹਿਲਾ-ਪਹਿਲਾ ਮੁਕੰਮਲ ਕਰਵਾ ਲਿਆ ਜਾਵੇਗਾ।

ਉਨ੍ਹਾਂ ਡੇਰਾਬੱਸੀ ਦੇ ਐਸ.ਡੀ.ਐਮ ਹਿਮਾਂਸ਼ੂ ਗੁਪਤਾ ਨੂੰ ਕਿਹਾ ਕਿ ਉਹ ਡੀ-ਸਿਲਟਿੰਗ ਦੇ ਕੰਮ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕਰਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਹੜ੍ਹ ਵਰਗੀ ਸਥਿਤੀ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਕਾਰਜਕਾਰੀ ਇੰਜੀਨੀਅਰ ਡ੍ਰੇਨੇਜ ਰਜਤ ਗਰੋਵਰ ਨੇ ਦੱਸਿਆ ਕਿ ਸੁਖਨਾ ਚੋਅ ਦੀ ਸਫਾਈ ਬਾਅਦ ਇਸ ਦੀ ਸਮਰੱਥਾ 6 ਤੋਂ 7 ਹਜ਼ਾਰ ਕਿਊਸਕ ਫੁੱਟ ਦੀ ਹੋ ਜਾਵੇਗੀ, ਜਿਸ ਨਾਲ ਪਾਣੀ ਦੇ ਵਹਾਅ ਚ ਕੋਈ ਰੁਕਾਵਟ ਨਹੀਂ ਰਹੇਗੀ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..