ਪੰਜਾਬ ਤੋਂ ਬਿਲਾਸਪੁਰ ਰੈਲੀ ਲਈ ਪੁੱਜੀ ਆਮ ਆਦਮੀ ਪਾਰਟੀ ਦੀ ਟੀਮ ਦਾ ਕੀਤਾ ਗਿਆ ਵਿਸ਼ੇਸ ਸਨਮਾਨ
ਦੁਰਗ (ਛੱਤੀਸ਼ਗੜ੍ਹ), 28 ਜੂਨ, 2023: ਛੱਤੀਸ਼ਗੜ੍ਹ ਦੇ ਬਿਲਾਸਪੁਰ ਵਿੱਚ 2 ਜੁਲਾਈ ਨੂੰ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਮਹਾਂ ਰੈਲੀ ਦੀਆਂ ਤਿਆਰੀਆਂ ਦੇ ਲਈ ਪੰਜਾਬ ਤੋਂ ਆਮ ਆਦਮ ਪਾਰਟੀ ਦੀ ਟੀਮ ਪਿਛਲੇ ਕਈਂ ਦਿਨਾਂ ਤੋਂ ਛੱਤੀਸ਼ਗੜ੍ਹ ਗਈ ਹੋਈ ਹੈ। ਇਸ ਟੀਮ ਵਿੱਚ ਪੰਜਾਬ ਮੀਡੀਅਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਅਤੇ ਪਾਰਟੀ ਦੇ ਬੁਲਾਰੇ ਨੀਲ ਗਰਗ, ਅਰੁਣ ਵਾਧਵਾ, ਸਟੇਟ ਜੁਆਇੰਟ ਸਕੱਤਰ, ਟਰੇਡ ਵਿੰਗ, ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਪ੍ਰਧਾਨ ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਟੋਨੀ ਰੁੜਕਾ, ਬਲਾਕ ਪ੍ਰਧਾਨ, ਮੋਹਾਲੀ, ਚਮਨ ਲਾਲ ਹੈਪੀ ਜਿਲ੍ਹਾ ਉਪ ਪ੍ਰਧਾਨ ਐਸੀ ਵਿੰਗ ਅਤੇ ਬਿਟੂ ਢਿਲੋਂ ਸਰਕਲ ਪ੍ਰਧਾਨ ਸ਼ਾਮਿਲ ਹਨ।
ਅੱਜ ਮਹਾਂਰੈਲੀ ਦੇ ਸਬੰਧ ਵਿੱਚ ਦੁਰਗ ਦਿਹਾਤੀ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਇੱਕ ਮੀਟਿੰਗ ਬੁਲਾਈ ਗਈ ਸੀ। ਇਸ ਮੀਟਿੰਗ ਦੀ ਪ੍ਰਧਾਨਗੀ ਛਤੀਸ਼ਗੜ੍ਹ ਦੇ ਇੰਚਾਰਜ ਅਤੇ ਐਮਐਲਏ ਸੰਜੀਵ ਝਾਅ ਨੇ ਕੀਤੀ। ਇਸ ਮੌਕੇ ਉਨ੍ਹਾਂ ਨੇ ਵਲੰਟੀਅਰਾਂ ਦੇ ਨਾਲ 2 ਜੁਲਾਈ ਨੂੰ ਹੋਣ ਵਾਲੀ ਮਹਾਂਰੈਲੀ ਦੇ ਲਈ ਵਿਚਾਰ ਵਟਾਂਦਰਾਂ ਕੀਤਾ।
ਇਸ ਮੌਕੇ ਉਤੇ ਛਤੀਸ਼ਗੜ੍ਹ ਦੇ ਇੰਚਾਰਜ ਅਤੇ ਐਮਐਲਏ ਸੰਜੀਵ ਝਾਅ ਨੇ ਪੰਜਾਬ ਤੋਂ ਆਈ ਆਮ ਆਦਮੀ ਪਾਰਟੀ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਛੱਤੀਸ਼ਗੜ੍ਹ ਪੁੱਜਣ ਤੇ ਧੰਨਵਾਦ ਵੀ ਕੀਤਾ।
ਇਸ ਮੌਕੇ ਗੁਰਪ੍ਰੀਤ ਸਿੰਘ ਟੋਨੀ, ਬਲਾਕ ਪ੍ਰਧਾਨ ਮੋਹਾਲੀ ਨੇ ਦੱਸਿਆ ਕਿ ਪਾਰਟੀ ਹਾਈ ਕਮਾਂਡ ਵਲੋਂ ਬਿਲਾਸਪੁਰ ਵਿੱਚ 2 ਜੁਲਾਈ ਨੂੰ ਹੋਣ ਵਾਲੀ ਮਹਾਂ ਰੈਲੀ ਦੇ ਸਬੰਧ ਵਿੱਚ ਉਨ੍ਹਾਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਾਡੀ ਪੂਰੀ ਟੀਮ ਇਥੋਂ ਦੇ ਵਸਨੀਕਾਂ ਨੂੰ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਅਤੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਵਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਤੋਂ ਜਾਣੂ ਕਰਵਾ ਰਹੀ ਹੈ। ਜਿਸ ਤਰ੍ਹਾਂ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਵਲੋਂ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਛੱਤੀਸ਼ਗੜ੍ਹ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇਥੋਂ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਵਾਈ ਜਾਵੇਗੀ।