ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸੂਬੇ ਭਰ ਦੇ 1 ਕਰੋੜ 65 ਲੱਖ ਲੋਕਾਂ ਨੂੰ ਕੀਤਾ ਸ਼ਾਮਲ: ਡਿਪਟੀ ਕਮਿਸ਼ਨਰ
1 min readਅੰਮ੍ਰਿਤਸਰ, 13 ਜੁਲਾਈ, 2023: ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸਿਹਤ ਅਤੇ ਸਿੱਖਿਆ ਪ੍ਰਤੀ ਰਿਹਾ ਹੈ ਚਾਹੇ ਉਹ ਸਿਹਤ ਜਾਂ ਸਿੱਖਿਆ ਦਾ ਖੇਤਰ ਰਿਹਾ ਹੋਵੇ ਸਰਕਾਰ ਨੇ ਘਰ ਘਰ ਤੱਕ ਲੋਕਾਂ ਨੂੰ ਇਹ ਸੁਵਿਧਾਵਾਂ ਮੁਹੱਈਆ ਕਰਵਾਈਆਂ ਹਨ ਅਤੇ ਇਸੇ ਹੀ ਤਹਿਤ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਦੇ ਉਦੇਸ਼ ਨਾਲ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਇਸ ਯੋਜਨਾ ਅਧੀਨ ਪੰਜੀਕ੍ਰਿਤ ਲਾਭਪਾਤਰੀਆਂ ਨੂੰ ਹਸਪਤਾਲ ਵਿਚ ਦਾਖਲ ਹੋਣ ਸਮੇ ਪੰਜ ਲੱਖ ਰੁਪਏ ਦਾ ਮੁਫਤ ਸਿਹਤ ਬੀਮਾ ਕੀਤਾ ਜਾਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਰਹਿੰਦੇ ਪਰਿਵਾਰਾਂ ਨੂੰ ਵੀ ਇਸ ਸਕੀਮ ਵਿਚ ਸ਼ਾਮਲ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਤਲਵਾੜ ਨੇ ਦੱਸਿਆ ਕਿ ਇਸ ਸਕੀਮ ਅਧੀਨ ਅਧੀਨ ਸੂਬੇ ਭਰ ਦੇ 44 ਲੱਖ 8 ਹਜ਼ਾਰ 565 ਪਰਵਿਾਰਾਂ ਦੇ 1 ਕਰੋੜ 65 ਲੱਖ ਲੋਕਾਂ ਨੂੰ ਸ਼ਾਮਲ ਕਰਕੇ ਕੀਤਾ ਗਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਭਰ ਦੇ 900 ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਇਸ ਸਕੀਮ ਅਧੀਨ ਪੰਜੀਕ੍ਰਿਤ ਕੀਤੇ ਗਏ ਹਨ ਅਤੇ ਇਸ ਸਕੀਮ ਵਿਚ ਵੱਖ ਵੱਖ ਬਿਮਾਰੀਆਂ ਦੇ ਕੁਲ 1580 ਪੈਕੇਜ ਹਨ, ਜਿੰਨ੍ਹਾਂ ਵਿਚੋ 187 ਪੈਕੇਜ ਸਰਕਾਰੀ ਹਸਪਤਾਲਾਂ ਵਾਸਤੇ ਰਾਖਵੇ ਹਨ।
ਇਸ ਮੌਕੇ ਜ਼ਿਲ੍ਹੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਜ਼ਿਲ੍ਹੇ ਵਿਚ 103 ਹਸਪਤਾਲ ਪੰਜੀਕ੍ਰਿਤ ਕੀਤੇ ਗਏ ਹਨ, ਜਿੰਨ੍ਹਾਂ ਵਿਚੋ 11 ਸਰਕਾਰੀ ਅਤੇ 92 ਪ੍ਰਾਈਵੇਟ ਹਸਪਤਾਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ 1 ਲੱਖ 18 ਹਜ਼ਾਰ ਮਰੀਜ਼ ਇਸ ਸਕੀਮ ਦਾ ਲਾਭ ਲੈ ਚੁੱਕੇ ਹਨ ਅਤੇ 181 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਇਸ ਮੌਕੇ ਬਲਕਾਰ ਸਿੰਘ ਮੈਨੇਜਰ ਸਟੇਟ ਹੈਲਥ ਪੰਜਾਬ ਅਤੇ ਜਿਲ੍ਹਾ ਕੋਆਰਡੀਨੇਰ ਫਤਿਹਦੀਪ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਸਮਾਰਟ ਰਾਸ਼ਨ ਕਾਰਡ ਹੋਲਡਰ, ਜੇ ਫਾਰਮ ਧਾਰਕ ਕਿਸਾਨ ਪਰਿਵਾਰ,ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ ਮਜ਼ਦੂਰ, ਛੋਟੇ ਵਪਾਰੀ ਜੋ ਕਿ ਐਕਸਾਈਜ਼ ਵਿਭਾਗ ਤੋ ਪ੍ਰਜੀਕ੍ਰਿਤ ਹਨ ਅਤੇ ਪ੍ਰਵਾਨਿਤ ਪੀਲੇ ਕਾਰਡ ਧਾਰਕ ਪੱਤਰਕਾਰ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਪੰਜੀਕ੍ਰਿਤ ਹਸਪਤਾਲ ਲਾਭਪਾਤਰੀ ਦਾ ਇਲਾਜ ਕਰਨ ਤੋ ਮਨ੍ਹਾਂ ਕਰਦਾ ਹੈ ਤਾਂ ਉਸ ਦੀ ਸ਼ਕਾਇਤ ਟੋਲ ਫ੍ਰੀ ਨੰ: 104 ਤੇ ਕੀਤੀ ਜਾ ਸਕਦੀ ਹੈ ਅਤੇ ਅਜਿਹੇ ਹਸਪਤਾਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਲਕਾਰ ਸਿੰਘ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਕੀਮ ਅਧੀਨ ਕਵਰ ਹੋਣ ਵਾਲੇ ਵਿਅਕਤੀ ਆਪਣਾ ਕਾਰਡ ਜ਼ਰੂਰ ਬਣਵਾਉਣ। ਉਨਾਂ ਕਿਹਾ ਕਿ ਕਾਰਡ ਹੋਲਡਰ ਹੀ ਮੁਫ਼ਤ ਇਲਾਜ ਦੇ ਹੱਕਦਾਰ ਹਨ। ਉਨਾਂ ਦੱਸਿਆ ਕਿ ਕਾਰਡ ਬਣਾਉਣ ਲਈ ਨਜ਼ਦੀਕ ਦੇ ਕਾਮਨ ਸਰਵਿਸ ਸੈਂਟਰ, ਸੇਵਾ ਕੇਂਦਰ ਜਾਂ ਸਰਕਾਰੀ ਅਤੇ 25 ਰਜਿਸਟਰਡ ਹਸਪਤਾਲ ਨਾਲ ਸੰਪਰਕ ਕਰ ਸਕਦੇ ਹਨ ਅਤੇ ਹਸਪਤਾਲਾਂ ਦੀ ਸੂਚੀ ਦੇਖਣ ਲਈ ਵੈਬਸਾਈਟ www.sha.punjab.gov.in ਤੇ ਦੇਖ ਸਕਦੇ ਹਨ।