ਪੰਜਾਬ ਸਰਕਾਰ ਰਾਈਟ ਟੂ ਫਰੀਡਮ ਐਜੂਕੇਸ਼ਨ ਐਕਟ ਪ੍ਰਾਈਵੇਟ ਸਕੂਲਾਂ ਵਿਚ ਲਾਗੂ ਕਰੇ: ਹਰਪਾਲ ਸਿੰਘ ਯੂ.ਕੇ.
ਮੋਹਾਲੀ, 23 ਫ਼ਰਵਰੀ, 2022: ਪੰਜਾਬ ਵਿਚ 2022 ਦੀ ਨਵੀਂ ਸਰਕਾਰ ਬਣਨ ਜਾ ਰਹੀ ਹੈ। ਪ੍ਰਾਈਵੇਟ ਸਕੂਲਾਂ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਮੀਤੀ ਕਿ ਪੰਜਾਬ ਸਰਕਾਰ ਰਾਈਟ ਟੂ ਫਰੀਡਮ ਐਜੂਕੇਸ਼ਨ ਐਕਟ ਲਾਗੂ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਨਤਾ ਪ੍ਰਾਪਤ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਰਾਸਾ ਯੂ.ਕੇ ਚੇਅਰਮੈਨ ਹਰਪਾਲ ਸਿੰਘ ਨੇ ਪ੍ਰੈਸ ਜਾਰੀ ਬਿਆਨ ਵਿੱਚ ਕਿਹਾ।
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲ ਦੇ ਸਮੂਹ ਜੱਥੇਬੰਦੀਆ ਰਾਸਾ ਯੂ.ਕੇ.,ਰਾਸਾ ਪੰਜਾਬ ਮਾਨ, ਪੀ.ਪੀ ਐਸ.ਓ, ਈ.ਸੀ.ਐਸ, ਏ.ਪੀ.ਐਸ.ਓ. (ਆਨੰਦਪੁਰ) ਨੇ ਰਲ ਕੇ ਸਮੂਹ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਰਾਈਟ ਟੂ ਫਰੀਡਮ ਐਜੂਕੇਸ਼ਨ ਪ੍ਰਾਈਵੇਟ ਸਕੂਲਾਂ ਵਿਚ ਲਾਗੂ ਕਰੇ ਤਾਂ ਕਿ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਵੀ ਚੰਗੀ ਸਿੱਖਿਆ ਪ੍ਰਾਪਤ ਕਰ ਸਕਣ। ਸਰਕਾਰੀ ਸਕੂਲਾਂ ਵਿਚ 26 ਲੱਖ ਬੱਚੇ ਵਿੱਦਿਆ ਲੈ ਰਹੇ ਹਨ ਅਤੇ ਪ੍ਰਾਈਵੇਟ ਸਕੂਲਾਂ ਵਿੱਚ 46 ਲੱਖ ਬੱਚੇ ਵਿਦਿਆ ਲੈ ਰਹੇ ਹਨ ਜਦੋ ਕਿ ਪ੍ਰਾਈਵੇਟ ਸਕੂਲ ਵਿਚ ਪੜ ਰਹੇ ਬੱਚਿਆ ਦੇ ਮਾਪੇ ਵੀ ਸਰਕਾਰ ਦੇ ਖਜਾਨੇ ਵਿਚ ਬਰਾਬਰ ਦਾ ਯੋਗਦਾਨ ਪਾਉਂਦੇ ਹਨ ਪਰ ਸਹੂਲਤਾਂ ਸਰਕਾਰੀ ਸਕੂਲਾਂ ਦੇ ਬੱਚਿਆ ਨੂੰ ਕਿਉਂ ਦਿੱਤੀਆ ਜਾਂਦੀਆਂ ਹਨ। ਸਾਡੀਆ ਸਮੂਹ ਜਥੇਬੰਦੀਆਂ ਨੇ ਰਲ ਕੇ ਇਹ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਜੇ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨਾਲ ਕੋਈ ਵੀ ਵਿਤਕਰਾ ਕੀਤਾ ਤਾਂ ਅਸੀ ਸਹਿਨ ਨਹੀ ਕਰਾਂਗੇ। ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਾਂਗ ਇਕ ਸਾਰਤਾ ਨਾਲ ਵੇਖਿਆ ਜਾਵੇ।
ਸਿੱਖਿਆ ਪ੍ਰਾਪਤ ਕਰਨਾ ਬੱਚਿਆ ਦਾ ਮੋਲਿਕ ਅਧਿਕਾਰ ਹੈ ਤਾਂ ਹਰ ਇਕ ਮਾਂ ਪਿਓ ਚਾਹੁੰਦਾ ਹੈ ਕਿ ਮੇਰਾ ਬੱਚਾ ਵਧੀਆ ਐਜੂਕੇਸ਼ਨ ਲਵੇ। ਇਹ ਸਰਕਾਰ ਦਾ ਫਰਜ ਬਣਦਾ ਹੈ ਕਿ ਸਿੱਖਿਆ ਬੱਚਿਆ ਨੂੰ ਮੁਫਤ ਦੇਣ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆ ਦੇ ਅਕਾਊਂਟ ਵਿਚ ਫੰਡ ਪਾਇਆ ਜਾਵੇ ਤੇ ਬਚੇ ਆਪਣੀ ਮਰਜੀ ਨਾਲ ਜਿਸ ਸਕੂਲ ਵਿਚ ਚਾਵੇ, ਜਿਸ ਬੋਰਡ ਵਿਚ ਚਾਵੇ, ਉਥੇ ਪੜੇ ਤੇ ਆਪਣੀ ਵਿੱਦਿਆ ਲਵੇ। ਸਾਡੇ ਵਿੱਦਿਅਕ ਸੰਸਥਾਵਾਂ ਦੇ ਜੱਥੇਬੰਦੀਆ ਨੇ ਹਾਜਰ ਮੈਂਬਰ ਹਰਪਾਲ ਸਿੰਘ ਯੂ.ਕੇ., ਪ੍ਰਧਾਨ ਰਵਿੰਦਰ ਮਾਨ (ਬਠਿੰਡਾ), ਰਘਬੀਰ ਸਿੰਘ ਸੋਹਲ, ਕੁਲਜੀਤ ਸਿੰਘ ਬਾਠ, ਪ੍ਰਧਾਨ ਰਵੀ ਸ਼ਰਮਾ, ਗੁਰਮੁੱਖ ਸਿੰਘ ਜਨਰਲ ਸੈਕੇਟਰੀ, ਐਚ ਐਸ ਕਠਾਣੀਆ, ਤੇਜਬੀਰ ਸਿੰਘ ਸੋਹਲ (ਜਿਲ੍ਹਾ ਅੰਮ੍ਰਿਤਸਰ), ਰਵਿੰਦਰ ਪਠਾਣੀਆ (ਜਿਲ੍ਹਾ ਅੰਮ੍ਰਿਤਸਰ), ਦਿਲਬਾਗ ਸਿੰਘ, ਸਲਵਾਨ, ਜਸਬੀਰ ਸਿੰਘ, ਰਵਿੰਦਰ ਸ਼ਰਮਾ (ਫਿਰੋਜ਼ਪੁਰ), ਸੁਖਵਿੰਦਰ ਸਿੰਘ, ਪੀ.ਪੀ.ਐਸ.ਓ ਦੇ ਜਨਰਲ ਸਕੱਤਰ ਸ੍ਰੀ ਤੇਜਪਾਲ, ਗੁਰਦਿਆਲ ਸਿੰਘ ਢੀਂਡਸਾ (ਬਾਦਸ਼ਾਹਪੁਰ), ਸੁਖਵਿੰਦਰ ਸਿੰਘ (ਅਨੰਦਪੁਰ), ਮਨਜੀਤ ਸਿੰਘ (ਬਾਬਾ ਬਕਾਲਾ), ਮਦਨ ਲਾਲ ਸੇਠੀ, ਬਲਦੇਵ ਸਿੰਘ, ਪਰਮਿੰਦਰ (ਮਕੋਵਾਲ), ਤਲਵਿੰਦਰ ਸੰਧੂ, ਸੁਰੇਸ਼, ਦਰਸ਼ਨ ਬਜਾਜ, ਪਰਮਿੰਦਰ ਸਿੰਘ (ਖੁਜਾਲਾ),ਇੰਦਰਜੀਤ ਸਿੰਘ, ਬਲਦੇਵ ਸਰਕਾਰੀਆ ਜੀ ਇਨਾਂ ਜਥੇਬੰਦੀਆਂ ਦੇ ਸਮੂਹ ਆਦਿ ਸਾਮਲ ਸਨ ।