November 22, 2024

Chandigarh Headline

True-stories

ਡਾ. ਐਸ.ਐਸ. ਆਹਲੂਵਾਲੀਆ ਨੇ ਮੱਧਿਆਦੇਸ਼ੀਆ ਵੈਸ਼ਯ ਭਵਨ ਬਨਾਉਣ ਦੇ ਲਈ ਦਿੱਤਾ ਭਰੋਸਾ

ਮੋਹਾਲੀ, 10 ਸਤੰਬਰ, 2023: ਅੱਜ ਇੱਥੇ ਲਕਸ਼ਮੀ ਨਰਾਇਣ ਮੰਦਰ, ਫੇਜ਼ 11, ਮੋਹਾਲੀ ਵਿੱਚ ਮੱਧਿਆਦੇਸ਼ੀਆ ਵੈਸ਼ਯ ਮਹਾਸਭਾ ਮੋਹਾਲੀ, ਪੰਜਾਬ ਦੁਆਰਾ ਸੰਤ ਸ੍ਰੀ ਬਾਬਾ ਗਣੀਨਾਥ ਜੀ ਦਾ ਜਨਮ ਉਤਸਵ ਮਨਾਉਣ ਦੇ ਲਈ ਇੱਕ ਵੱਡੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਉਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਮੁੱਖ ਮਹਿਮਾਨ ਦੇ ਤੌਰ ਉਤੇ ਹਾਜ਼ਰੀ ਭਰੀ। ਇਸ ਮੌਕੇ ਉਤੇ ਮੱਧਿਆਦੇਸ਼ੀਆ ਵੈਸ਼ਯ ਮਹਾਸਭਾ, ਪੰਜਾਬ ਦੇ ਪ੍ਰਧਾਨ ਸੰਜੇ ਗੁਪਤਾ, ਪ੍ਰਦੇਸ਼ ਮਹਾਂਮੰਤਰੀ ਗਣੇਸ਼ ਗੁਪਤਾ, ਖਜਾਨਚੀ ਸੰਜੀਵ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੱਧਿਆਦੇਸ਼ੀਆ ਵੈਸ਼ਯ ਭਾਈਚਾਰੇ ਦੇ ਲੋਕ ਹਾਜ਼ਰ ਰਹੇ।

ਇਸ ਮੌਕੇ ਉਤੇ ਪ੍ਰਧਾਨ ਸੰਜੇ ਗੁਪਤਾ ਨੇ ਡਾ. ਐਸ.ਐਸ. ਆਹਲੂਵਾਲੀਆ ਦਾ ਪ੍ਰੋਗਰਾਮ ਵਿੱਚ ਪੁੱਜਣ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਪੂਰੇ ਪੰਜਾਬ ਅਤੇ ਮੋਹਾਲੀ ਦੇ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਡਾ. ਆਹਲੂਵਾਲੀਆ ਦੇ ਧਿਆਨ ਵਿੱਚ ਲਿਆਂਦਾ ਕਿ ਮੋਹਾਲੀ ਦੇ ਵਿੱਚ ਮੱਧਿਆਦੇਸ਼ੀਆ ਵੈਸ਼ਯ ਭਾਈਚਾਰੇ ਦੇ ਲਈ ਕੋਈ ਭਵਨ ਨਹੀਂ ਹੈ, ਇਸ ਲਈ ਤੁਸੀਂ ਮੋਹਾਲੀ ਵਿੱਚ ਉਨ੍ਹਾਂ ਦੇ ਭਾਈਚਾਰੇ ਲਈ ਭਵਨ ਬਨਾਉਣ ਦੇ ਲਈ ਪ੍ਰਾਸਸ਼ਨ ਤੋਂ ਜਗ੍ਹਾਂ ਦਵਾਉਣ ਦੇ ਲਈ ਉਨ੍ਹਾਂ ਦਾ ਸਹਿਯੋਗ ਕਰੋ।

ਇਸ ਮੌਕੇ ਉਤੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਆਹਲੂਵਾਲੀਆ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਵਿੱਚ ਹਰੇਕ ਵਰਗ ਦੇ ਲੋਕਾਂ ਦਾ ਖਾਸ਼ ਧਿਆਨ ਰੱਖ ਰਹੀ ਹੈ, ਸਰਕਾਰ ਦੇ ਵਲੋਂ ਪੰਜਾਬ ਦੇ ਹਰ ਖੇਤਰ ਵਿੱਚ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ। ਮਾਨ ਸਰਕਾਰ ਵਲੋਂ ਹਰੇਕ ਭਾਈਚਾਰੇ ਦੇ ਲੋਕਾਂ ਦਾ ਮਾਣ ਸਤਿਕਾਰ ਕੀਤਾ ਜਾ ਰਿਹਾ ਹੈ। ਉਨ੍ਹਾ ਅੱਗੇ ਕਿਹਾ ਕਿ ਜੋ ਭਵਨ ਬਨਾਉਣ ਦੇ ਲਈ ਮੰਗ ਮੱਧਿਆਦੇਸ਼ੀਆ ਵੈਸ਼ਯ ਭਾਈਚਾਰੇ ਵਲੋਂ ਰੱਖੀ ਗਈ ਹੈ, ਉਸਦੇ ਲਈ ਉਹ ਭਰੋਸਾ ਦਵਾਉਂਦੇ ਹਨ ਕਿ ਉਹ ਛੇਤੀ ਹੀ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਮਿਲਣਗੇ। ਜੇਕਰ ਲੋੜ ਪਈ ਤਾਂ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੇ ਦਫ਼ਤਰ ਤੱਕ ਵੀ ਪਹੁੰਚ ਕੀਤੀ ਜਾਵੇਗੀ ਅਤੇ ਛੇਤੀ ਹੀ ਮੋਹਾਲੀ ਦੇ ਵਿੱਚ ਮੱਧਿਆਦੇਸ਼ੀਆ ਵੈਸ਼ਯ ਭਾਈਚਾਰੇ ਦੇ ਲਈ ਭਵਨ ਬਨਾਉਣ ਲਈ ਜਗ੍ਹਾਂ ਮੁਹੱਈਆ ਕਰਵਾਈ ਜਾਵੇਗੀ।

ਇਸ ਮੌਕੇ ਉਤੇ ਮੱਧਿਆਦੇਸ਼ੀਆ ਵੈਸ਼ਯ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਮੋਹਾਲੀ ਦੀ ਸਮੁੱਚੀ ਟੀਮ ਹਾਜ਼ਰ ਸੀ। ਜਿਨ੍ਹਾਂ ਵਿੱਚ ਜਿਲ੍ਹਾ ਯੂਥ ਪ੍ਰਧਾਨ ਮੋਹਾਲੀ, ਅਨੂ ਬੱਬਰ, ਗੁਰਜੀਤ ਸਿੰਘ ਮਟੌਰ, ਟ੍ਰੇਡ ਵਿੰਗ ਮੋਹਾਲੀ ਦੇ ਉਪ ਪ੍ਰਧਾਨ, ਅਮਿਤ ਜੈਨ, ਜਿਲ੍ਹਾ ਉਪ ਪ੍ਰਧਾਨ ਮੋਹਾਲੀ ਵੂਮਨ ਵਿੰਗ, ਸਵਰਣ ਲਤਾ, ਸਰਕਲ ਪ੍ਰਧਾਨ, ਹਰਵਿੰਦਰ ਕੌਰ, ਸਰਕਲ ਪ੍ਰਧਾਨ, ਤਰੁਨਜੀਤ ਸਿੰਘ ਪੱਪੂ, ਸਰਕਲ ਪ੍ਰਧਾਨ, ਅਤੁਲ ਸ਼ਰਮਾਂ ਅਤੇ ਹੋਰ ਅਹੁਦੇਦਾਰ ਸ਼ਾਮਿਲ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..