ਛੱਤਬੀੜ ਚਿੜੀਆਘਰ 75 ਫੀਸਦੀ ਸਮੱਰਥਾ ਨਾਲ ਖੋਲਣ ਦੀ ਆਗਿਆ
1 min read
ਮੋਹਾਲੀ, 24 ਫ਼ਰਵਰੀ, 2022: ਜ਼ਿਲ੍ਹਾ ਮੈਜਿਸਟ੍ਰੇਟ ਈਸ਼ਾ ਕਾਲੀਆ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾ ਅਨੁਸਾਰ ਛੱਤਬੀੜ ਚਿੜੀਆਘਰ, 75 ਫੀਸਦੀ ਸਮਰੱਥਾ ਨਾਲ ਖੋਲਣ ਦੀ ਆਗਿਆ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਚਿੜ੍ਹੀਆਘਰ ਵਿੱਚ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ।
ਜਾਣਕਾਰੀ ਦਿੰਦੇ ਹੋਏ ਈਸ਼ਾ ਕਾਲੀਆ ਨੇ ਦੱਸਿਆ ਕਿ ਕੋਵਡ-19 ਦੇ ਕੇਸਾਂ ਵਿੱਚ ਵਾਧਾ ਹੋਣ ਕਰਕੇ ਚਿੜੀਆਘਰ, ਛੱਤਬੀੜ ਨੂੰ ਐਤਵਾਰ ਵਾਲੇ ਦਿਨ ਆਮ ਜਨਤਾ ਦੀ ਬਹੁਤ ਜਿਆਦਾ ਆਮਦ ਨੂੰ ਮੁੱਖ ਰੱਖਦੇ ਹੋਏ ਬੰਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਹੁਣ ਕੋਵਿਡ-19 ਦੇ ਕੇਸ ਘਟਣ ਕਾਰਨ ਸਰਕਾਰ ਦੀਆਂ ਹਦਾਇਤਾ ਨੂੰ ਮੁੱਖ ਰੱਖਦੇ ਹੋਏ ਚਿੜੀਆਘਰ 75 ਫੀਸਦੀ ਸਮੱਰਥਾ ਨਾਲ ਖੁੱਲਣ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਚਿੜੀਆਘਰ,ਛੱਤਬੀੜ ਐਤਵਾਰ ਵਾਲੇ ਦਿਨ ਵੀ ਆਮ ਜਨਤਾ ਲਈ ਖੁਲੇਗਾ