December 23, 2024

Chandigarh Headline

True-stories

ਓਰੀਐਂਟਲ ਇੰਸ਼ੋਰੈਂਸ ਬ੍ਰਾਂਚ-30 ਨੇ ਡਾ. ਭੀਮ ਰਾਓ ਅੰਬੇਦਕਰ ਦਾ 133ਵਾਂ ਜਨਮ ਦਿਵਸ ਮਨਾਇਆ

1 min read

ਚੰਡੀਗੜ੍ਹ, 15 ਅਪ੍ਰੈਲ, 2024: ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦਾ 133ਵਾਂ ਜਨਮ ਦਿਵਸ ਓਰੀਐਂਟਲ ਇੰਸ਼ੋਰੈਂਸ ਕੰਪਨੀ ਦੀ ਬ੍ਰਾਂਚ ਸੀਬੀਓ-3, ਸੈਕਟਰ-30, ਚੰਡੀਗੜ੍ਹ ਵੱਲੋਂ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਬ੍ਰਾਂਚ ਮੈਨੇਜਰ ਜਗਜੀਤ ਸਿੰਘ ਦੀ ਅਗਵਾਈ ਵਿੱਚ ਸਟਾਫ ਅਤੇ ਸਮੂਹ ਇੰਸ਼ੋਰੈਂਸ ਐਡਵਾਈਜ਼ਰਾਂ ਵਲੋਂ ਦਫਤਰ ਵਿੱਚ ਡਾ. ਭੀਮ ਰਾਓ ਅੰਬੇਦਕਰ ਜੀ ਦੀ ਫੋਟੋ ਉਤੇ ਫੁੱਲ-ਮਾਲਾਵਾਂ ਭੇਂਟ ਕੀਤੀਆਂ ਗਈਆਂ।

ਇਸ ਮੌਕੇ ਬ੍ਰਾਂਚ ਮੈਨੇਜਰ ਜਗਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੇਸ਼ ਦੇ ਸੰਵਿਧਾਨ ਦੀ ਰੂਪ-ਰੇਖਾ ਤਿਆਰ ਕਰਨ ਵਿਚ ਡਾ. ਸਾਹਿਬ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਡਾ. ਅੰਬੇਦਕਰ ਜੀ ਵਲੋਂ ਸਾਨੂੰ ਦਿੱਤੇ ਸੰਵਿਧਾਨਕ ਹੱਕਾਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਰਹਿੰਦੀ ਦੁਨੀਆਂ ਤੱਕ ਉਹਨਾਂ ਦੀਆਂ ਉਪਲੱਬਧੀਆਂ ਯਾਦ ਰੱਖਿਆ ਜਾਵੇਗਾ। ਇਸ ਦੌਰਾਨ ਸਮੂਹ ਹਾਜ਼ਰੀਨ ਵਲੋਂ ਇਕ ਦੂਜੇ ਨੂੰ ਮਠਿਆਈਆਂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ।

ਅਖੀਰ ਵਿੱਚ ਬ੍ਰਾਂਚ ਮੈਨੇਜਰ ਜਗਜੀਤ ਸਿੰਘ ਨੇ ਸਮੂਹ ਟੀਮ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਆਖਿਆ ਕਿ ਸਾਨੂੰ ਭਵਿੱਖ ਵਿੱਚ ਸਖਤ ਮਿਹਨਤ ਕਰਕੇ ਵੱਧ ਤੋਂ ਵੱਧ ਬਿਜਨਿਸ਼ ਕਰਨਾ ਚਾਹੀਦਾ ਹੈ, ਤਾਂ ਜੋ ਬ੍ਰਾਂਚ ਨੂੰ ਸ਼ਹਿਰ ਦੀਆਂ ਮੋਹਰੀ ਬ੍ਰਾਂਚਾਂ ਦੀ ਕਤਾਰ ਵਿੱਚ ਸ਼ਾਮਲ ਕੀਤਾ ਜਾ ਸਕੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਏਜੰਸੀ ਮੈਨੇਜਰ ਅਮਨਦੀਪ ਸਿੰਘ, ਕੈਸ਼ੀਅਰ ਰਾਕੇਸ਼ ਸ਼ਰਮਾ, ਤਰਸੇਮ ਕੁਮਾਰ, ਮਨਜੀਤ ਸਿੰਘ ਚਾਨਾ, ਕਰਮ ਸਿੰਘ, ਮੀਨਾਕਸ਼ੀ ਆਦਿ ਹਾਜ਼ਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..