December 27, 2024

Chandigarh Headline

True-stories

ਤੇਲੇ, ਚੇਪੇ ਲਈ ਬੇਲੋੜੀਆਂ ਦਵਾਈਆ ਜਾ ਯੂਰੀਆ ਖਾਦ ਦੀ ਵਰਤੋਂ ਖੇਤੀਬਾੜੀ ਮਹਿਰਾਂ ਦੇ ਸੁਝਾਅ ਨਾਲ ਹੀ ਕੀਤੀ ਜਾਵੇ: ਡਾ. ਰਾਜੇਸ ਕੁਮਾਰ ਰਹੇਜਾ

1 min read

ਮੋਹਾਲੀ, 28 ਫ਼ਰਵਰੀ, 2022: ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਾਜੇਸ ਕੁਮਾਰ ਰਹੇਜਾ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਸਿਖਲਾਈ ਅਫਸਰ ਡਾ. ਹਰਵਿੰਦਰ ਲਾਲ ਦੀ ਅਗਵਾਈ ਵਿੱਚ ਖੇਤੀਬਾੜੀ ਅਫਸਰ ਖਰੜ ਡਾ. ਸੰਦੀਪ ਕੁਮਾਰ ਅਤੇ ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਦੀ ਸਾਂਝੀ ਟੀਮ ਨੇ ਬਨੂੰੜ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਕਿਸਾਨਾਂ ਨੂੰ ਸੇਧ ਦਿੱਤੀ ਕਿ ਬੇਲੋੜੀਆਂ ਖਾਦਾਂ ਅਤੇ ਸਪਰੇਆਂ ਤੋਂ ਗੁਰੇਜ ਕੀਤਾ ਜਾਵੇ। ਜਿਲ੍ਹਾ ਸਿਖਲਾਈ ਅਫਸਰ ਵੱਲੋਂ ਦੱਸਿਆ ਗਿਆ ਕਿ ਤੇਲੇ ਜਾਂ ਚੇਪੇ ਦੇ ਹਮਲੇ ਤੋਂ ਘਬਰਾਕੇ  ਬਲੈਂਕਟ ਸਪਰੇਅ ਕਰਨ ਤੋਂ ਗੁਰੇਜ ਕੀਤਾ ਜਾਵੇ ਜੇਕਰ ਪੰਜ ਚੇਪੇ ਪ੍ਰਤੀ ਛਿੱਟਾ ਹੋਣ ਤਾਂ ਇਨ੍ਹਾ ਦੀ ਰੋਕਥਾਮ ਲਈ ਘਰ ਵਿੱਚ ਬਣਾਏ ਨਿੰਮ ਦੇ ਘੋਲ ਦੇ ਹਫਤੇ ਹਫਤੇ ਦੇ ਵਕਫੇ ਤੋਂ  ਦੋ ਛਿੜਕਾਅ ਜਾਂ 20 ਗ੍ਰਾਮ ਐਕਟਾਰਾ 25 ਡਬਲਯੂ.ਜੀ ਦਾ ਇੱਕ ਛਿੜਕਾਅ 80 ਤੋਂ 100 ਲਿਟਰ ਪਾਣੀ ਵਿੱਚ ਘੋਲ ਕਿ ਨੈਪਸੈਕ ਪੰਪ ਨਾਲ ਸਪਰੇਅ ਕੀਤਾ ਜਾਵੇ। ਮੋਟਰ  ਵਾਲੇ ਪੰਪ ਦੀ ਵਰਤੋਂ ਲਈ ਪਾਣੀ ਦੀ ਮਾਤਰਾ 30 ਲਿਟਰ ਤੱਕ ਘਟਾਈ ਜਾ ਸਕਦੀ ਹੈ। ਇਸੇ ਤਰ੍ਹਾਂ ਚੇਪੇ ਦੀ ਗਿਣਤੀ ਰਾਇਆ ਜਾਂ ਸਰੋਂ ਫਸਲ ਤੇ 50 ਤੋਂ 60 ਪ੍ਰਤੀ  10 ਸੈਂਟੀਮੀਟਰ ਹਿੱਸੇ ਤੇ ਹੋਵੇ ਤਾਂ ਹੀ ਛਿੜਕਾਅ ਕੀਤਾ ਜਾਵੇ। ਕਿਉਂਕਿ ਇਸ ਸਮੇਂ ਮਧੂ ਮੱਖੀਆਂ ਪਰਾਗਣ ਕਿ੍ਰਆ ਵਿੱਚ ਕਾਫੀ ਸਹਾਈ ਹੁੰਦੀਆਂ ਹਨ ਜਿਸ ਨਾਲ ਭਰਪੂਰ ਦਾਣੇ ਬਨਣ ਵਿੱਚ ਕੁਦਰਤੀ ਸਹਿਯੋਗ ਮਿਲਦਾ ਹੈ। ਇਸ ਲਈ ਕਿਤੇ ਕਿਤੇ ਥੋੜਾ ਬਹੁਤ ਤੇਲਾ ਵੇਖ ਕਿ ਅੰਨੇਵਾਹ ਸਪੇਰਅ ਕਰਨ ਤੋਂ ਗੁਰੇਜ ਕੀਤਾ ਜਾਵੇ। 

ਉਨ੍ਹਾਂ ਦੱਸਿਆ ਕਿ ਨਸਾਰੇ ਉਪਰੰਤ ਫੀਲਡ ਵਿੱਚ ਹੁਣ ਕਿਉਂ ਜੋ ਕਣਕ ਵਿੱਚ ਦਾਣਾ ਤਿਆਰ ਹੋ ਗਿਆ ਹੈ। ਇਸ ਲਈ ਲਗਾਤਾਰ ਸਰਵੇਖਣ ਕੀਤਾ ਜਾਵੇ ਜੇਕਰ ਕਿਸੇ ਤਰ੍ਹਾਂ ਦਾ ਹਲਦੀ ਨੁੰਮਾ ਰੋਗ ਕਣਕ ਦੇ ਪੱਤਿਆਂ ਉਪਰ ਦੇਖਣ ਵਿੱਚ ਆਵੇ ਤਾਂ 120 ਗ੍ਰਾਮ ਨਟੀਵੋ ਜਾਂ 200 ਮਿਲੀਲਿਟਰ ਕਸਟੋਡੀਆ ਜਾਂ ਟਿਲਟ ਆਦਿ ਦਾ ਪ੍ਰਭਾਵਿਤ ਰਕਬੇ ਤੇ ਸਪਰੇਅ ਕੀਤਾ ਜਾਵੇ। 

ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਤੇਲੇ/ ਚੇਪੇ ਤੋਂ ਘਬਰਾਅ ਕੇ  ਉੱਲੀ ਨਾਸਕ  ਜਾਂ ਕੀੜੇਮਾਰ ਦਵਾਈ ਦੁਕਾਨਦਾਰ ਦੇ ਕਿਹੇ ਤੇ ਨਾ ਸਪਰੇਅ ਕੀਤੀ ਜਾਵੇ ਸਗੋਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਰਾਬਤਾ ਕਰਕੇ ਮੌਕਾ ਵਿਖਾਉਂਦੇ ਹੋਏ ਇਨ੍ਹਾਂ ਸਪਰੇਆਂ ਦਾ ਛਿੜਕਾਅ ਸਿਫਾਰਸ ਅਨੁਸਾਰ ਕੀਤਾ ਜਾਵੇ। ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸੇਧ ਦੇਂਦੇ ਹੋਏ ਕਿਹਾ ਕਿ ਹੁਣ ਕਣਕ ਨੂੰ ਨਸਾਰੇ ਉਪਰੰਤ ਕਿਸੇ ਤਰ੍ਹਾਂ ਦੀ ਨਾਈਟ੍ਰੋਜਨ ਯੂਰੀਆ ਖਾਦ ਦੀ ਖੁਰਾਕ ਨਾ ਦਿੱਤੀ ਜਾਵੇ।            

ਇਸ ਮੌਕੇ ਜੋਗਿੰਦਰ ਸਿੰਘ ਸਾਬਕਾ ਸਰਪੰਚ ਮਨੋਲੀ ਸੂਰਤ, ਮਨਪ੍ਰੀਤ ਸਿੰਘ, ਦਾਰਾ ਸਿੰਘ, ਗੁਰਮੇਲ ਸਿੰਘ ਵਾਸੀ ਮਮੋਲੀ ਅਤੇ ਦਵਿੰਦਰ ਸਿੰਘ ਪਿੰਡ ਧਰਮਗੜ੍ਹ ਸਤਨਾਮ ਸਿੰਘ ਨੰਬਰਦਾਰ ਖਲੋਰ ਸਾਮਲ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..