ਲਾਇਨਜ਼ ਕਲੱਬ ਮੋਹਾਲੀ ਵੱਲੋਂ ਸਕੂਲ ਦੇ ਕਮਰੇ ਲਈ ਮਾਲੀ ਮਦਦ ਕੀਤੀ ਗਈ
1 min readਮੋਹਾਲੀ, 2 ਮਾਰਚ, 2022: ਅੱਜ ਲਾਇਨਜ਼ ਕਲੱਬ ਮੁਹਾਲੀ ਵੱਲੋਂ ਲਾਇਨ ਜਸਵਿੰਦਰ ਸਿੰਘ (ਜ਼ੋਨ ਚੇਅਰਪਰਸਨ) ਅਤੇ ਲਾਇਨ ਹਰਿੰਦਰ ਪਾਲ ਸਿੰਘ ਹੈਰੀ (ਕਲੱਬ ਪ੍ਰਧਾਨ) ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਭਾਗੂਮਾਜਰਾ, ਬਲਾੱਕ -ਖਰੜ, ਜਿਲਾ- ਐਸ. ਏ. ਐਸ. ਨਗਰ ਨੂੰ ਸਕੂਲ ਵਿੱਚ ਕਮਰੇ ਦੇ ਨਿਰਮਾਣ ਲਈ 25000/- ਰੁਪਏ ਦੀ ਮਾਲੀ ਮਦਦ ਕੀਤੀ ਗਈ ਅਤੇ ਸਕੂਲ ਦੀ ਕੰਪਿਊਟਰ ਲੈਬ ਲਈ ਇਕ ਇਨਵਰਟਰ ਅਤੇ ਬੈਟਰੀ ਦਾ ਵੀ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਸਕੂਲ ਮੁੱਖੀ ਮੈਡਮ ਸੋਨੀਆ ਵੱਲੋਂ ਲਾਇਨਸ ਕਲੱਬ ਮੋਹਾਲੀ ਦਾ ਸਕੂਲ ਪ੍ਰਤੀ ਕੀਤੀ ਗਈ ਮਾਲੀ ਮੱਦਦ ਅਤੇ ਬਿਜਲੀ ਉਪਕਰਣ ਦੇਣ ਦਾ ਧੰਨਵਾਦ ਕੀਤਾ।