ਆਪ’ ਦਾ ਮੁਕਾਬਲਾ ਕਾਂਗਰਸ ਜਾਂ ਅਕਾਲੀਆਂ ਨਾਲ ਨਹੀਂ ਸਗੋਂ ਬੇਰੋਜ਼ਗਾਰੀ, ਗੁੰਡਾਗਰਦੀ ਤੇ ਭ੍ਰਿਸ਼ਟਾਚਾਰੀ ਦੇ ਨਾਲ ਹੈ : ਭਗਵੰਤ ਮਾਨ
1 min readਮੋਹਾਲੀ, 6 ਫਰਵਰੀ, 2022: ਆਮ ਆਦਮੀ ਪਾਰਟੀ ਸਹੀ ਮਾਇਨਿਆਂ ਵਿੱਚ ਹਰ ਆਮ ਵਿਅਕਤੀ ਦੀ ਪਾਰਟੀ ਹੈ ਅਤੇ ਦੇਸ਼ ਵਿੱਚ ਰਵਾਇਤੀ ਪਾਰਟੀਆਂ ਵੱਲੋਂ ਅਜ਼ਾਦੀ ਦੇ ਬਾਅਦ ਸਮੇਂ-ਸਮੇਂ ਫੈਲਾਈ ਜਾ ਰਹੀ ਗੰਦਗੀ ਨੂੰ ਸਾਫ਼ ਕਰਨ ਲਈ ਹੀ ਕੰਮ ਕਰ ਰਹੀ ਹੈ। ਇਸ ਪੰਜਾਬ ਵਿਧਾਨ ਸਭਾ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦੇ ਨਾਲ ਨਹੀਂ ਸਗੋਂ ਬੇਰੋਜ਼ਗਾਰੀ, ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਦੇ ਨਾਲ ਹੈ। ਇਹ ਵਿਚਾਰ ‘ਆਪ’ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਨੇ ਅੱਜ ਇੱਥੇ ਹਲਕਾ ਮੋਹਾਲੀ ਵਿੱਚ ਉਮੀਦਵਾਰ ਕੁਲਵੰਤ ਸਿੰਘ ਦੇ ਹੱਕ ਵਿੱਚ ਕੀਤੇ ਗਏ ਰੋਡ-ਸ਼ੋਅ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਦੇਣ ਦੀ ਗੱਲ ਕਰ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਬਾਦਲ ਚਾਹੁੰਦੇ ਹੋਣਗੇ ਕਿ ਪੰਜਾਬ ਤੋਂ ਜਦੋਂ ਨੌਜਵਾਨ ਹੀ ਵਿਦੇਸ਼ਾਂ ਵਿੱਚ ਚਲਾ ਜਾਵੇਗਾ ਤਾਂ ਫਿਰ ਇੱਥੇ ਰੋਜ਼ਗਾਰ ਤੇ ਜਾਂ ਆਪਣੇ ਹੱਕ ਮੰਗਣ ਵਾਲਾ ਕੋਈ ਨਹੀਂ ਰਹੇਗਾ। ਕਾਂਗਰਸ ਪਾਰਟੀ ਦੇ ਬਾਰੇ ਵਿੱਚ ਭਗਵੰਤ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਪਿਛਲੇ ਪੰਜ ਸਾਲ ਵਿੱਚ ਯੂਥ ਨੂੰ ਸਡ਼ਕਾਂ ਉੱਤੇ ਰੁਲਣ ਅਤੇ ਕਦੇ ਪਾਣੀ ਦੀਆਂ ਟੈਂਕੀਆਂ ਉੱਤੇ ਚਡ਼੍ਹਨ ਅਤੇ ਮੋਬਾਈਲ ਟਾਵਰਾਂ ਉੱਤੇ ਚਡ਼੍ਹਨ ਨੂੰ ਮਜ਼ਬੂਰ ਕੀਤਾ ਹੈ। ਪੰਜਾਬ ਦੇ ਲੋਕ ਅਤੇ ਨੌਜਵਾਨ ਇਹ ਗੱਲਾਂ ਭੁੱਲ ਨਹੀਂ ਸਕਦੇ ਅਤੇ ਆਉਣ ਵਾਲੀ 20 ਫਰਵਰੀ ਨੂੰ ਇਸ ਸਾਰੇ ਰਵਾਇਤੀ ਪਾਰਟੀਆਂ ਨੂੰ ਕਰਾਰੀ ਹਾਰ ਦੇਣਗੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।
ਹਲਕਾ ਮੋਹਾਲੀ ਦੇ ਬਾਰੇ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਇੱਥੋਂ ਕੁਲਵੰਤ ਸਿੰਘ ਹੀ ਇੱਕ ਨੇਕ, ਇਮਾਨਦਾਰ ਅਤੇ ਮਿਹਨਤੀ ਉਮੀਦਵਾਰ ਹਨ ਅਤੇ ਇੱਥੇ ਆਮ ਆਦਮੀ ਪਾਰਟੀ ਦਾ ‘ਝਾਡ਼ੂ’ ਚੱਲਣ ਵਾਲਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਫਰਵਰੀ ਨੂੰ ਉਮੀਦਵਾਰ ਕੁਲਵੰਤ ਸਿੰਘ ਨੂੰ ਵੋਟਾਂ ਪਾ ਕੇ ਕਾਮਯਾਬ ਕਰੀਏ ਤਾਂ ਕਿ ਇੱਥੋਂ ਭ੍ਰਿਸ਼ਟਾਚਾਰੀ, ਬੇਰੋਜ਼ਗਾਰੀ ਅਤੇ ਗੁੰਡਾਗਰਦੀ ਦਾ ਖਾਤਮਾ ਕੀਤਾ ਜਾ ਸਕੇੇ।