ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਮੋਹਾਲੀ, 8 ਮਾਰਚ, 2022: ਵਿਸ਼ਵ ਭਰ ‘ਚ ਅੱਜ ਦੇ ਦਿਨ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ ਨਗਰ ਵਿਖੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਕੋਮਲ ਮਿੱਤਲ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ) ਪੂਜਾ ਸਿਆਲ ਵਿਸ਼ੇਸ ਤੌਰ ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਔਰਤਾਂ ਸਮਾਜ ਦਾ ਇੱਕ ਮਹੱਤਵਪੂਰਨ ਅੰਗ ਹਨ ਅਤੇ ਇਸ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਉਨ੍ਹਾਂ ਕਿਹਾ ਔਰਤਾ ਦਾ ਹਰ ਖੇਤਰ ‘ਚ ਸਮਾਜ ਲਈ ਆਪਣਾ ਇੱਕ ਬਹੁਮੁੱਲਾ ਯੋਗਦਾਨ ਵੀ ਹੈ। ਉਨ੍ਹਾਂ ਦੱਸਿਆ ਵੈਸੇ ਹਰ ਦਿਨ ਔਰਤਾਂ ਦਾ ਹੀ ਹੁੰਦਾ ਹੈ ਪਰ 8 ਮਾਰਚ ਨੂੰ ਦੁਨੀਆ ਭਰ ‘ਚ ਔਰਤਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਅਤੇ ਸਨਮਾਨ ਦੇਣ ਲਈ ਇਹ ਦਿਵਸ ਆਯੋਜਤ ਕੀਤਾ ਜਾਦਾ ਹੈ। ਕਿਉਂਕਿ ਔਰਤਾਂ ਆਪਣੀ ਜਿੰਦਗੀ ‘ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਉਂਦੀਆ ਹਨ ।
ਉਨ੍ਹਾਂ ਕਿਹਾ ਔਰਤ ਨੇ ਹਰ ਖੇਤਰ ‘ਚ ਸਮਾਜ ਨੂੰ ਵਿਕਸਿਤ ਕਰਨ ਲਈ ਅਹਿਮ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਰਤਮਾਨ ਸਮੇਂ ‘ਚ ਔਰਤਾਂ ਸਿਰਫ ਘਰ ਦੀ ਜ਼ਿੰਮੇਵਾਰੀ ਹੀ ਨਹੀ, ਬਲਕਿ ਆਰਥਿਕ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਉਠਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾ ਆਪਣੇ ਆਪ ਨੂੰ ਮਰਦਾ ਨਾਲੋ ਕਿਸੇ ਪੱਖੋਂ ਵੀ ਘੱਟ ਨਾ ਸਮਝਣ ਬਲਕਿ ਉਨ੍ਹਾਂ ਦੇ ਬਰਾਬਰ ਹਰ ਕੰਮ ਵਿੱਚ ਭਾਗੀਦਾਰੀ ਲੈਣ ਅਤੇ ਆਪਣੇ ਅਧਿਕਾਰਾ ਦੀ ਪਾਲਣਾ ਕਰਨ । ਇਸ ਤੋਂ ਇਲਾਵਾ ਉਨ੍ਹਾਂ ਵੱਲੋ ਸਮਾਗਮ ਵਿੱਚ ਮੌਜੂਦ ਮਹਿਲਾਵਾ ਦੇ ਵਿਚਾਰ ਅਤੇ ਹੁਣ ਤੱਕ ਦੇ ਤਜ਼ਰਬੇ ਸੁਣੇ ਗਏ। ਇਸ ਮੌਕੇ ਉਨ੍ਹਾਂ ਸੋਨਾਲੀ ਮਹਿਤਾ ਜਿਨ੍ਹਾਂ ਦੇ ਪੁੱਤਰ ਅਕੁਲ ਮਹਿਤਾ 5 ਮਾਰਚ ਨੂੰ ਯੂਕਰੇਨ ਤੋਂ ਸੁਰੱਖਿਅਤ ਵਾਪਸ ਆਏ ਹਨ, ਨੂੰ ਵਧਾਈ ਦਿੱਤੀ ।
ਉਨ੍ਹਾਂ ਕਿਹਾ ਔਰਤਾ ਦੇ ਅਧਿਕਾਰਾਂ ਲਈ ਵਰਤੋਂ ਵਾਸਤੇ ਪਾਰਦਰਸ਼ੀ ਸੋਚ ਹੋਣੀ ਚਾਹੀਦੀ ਹੈ ਅਤੇ ਸਮਾਜ ‘ਚ ਰਹਿਣ ਵਾਲੀਆ ਔਰਤਾਂ ਖੁਦ ਨੂੰ ਸੁਰੱਖਿਅਤ ਅਤੇ ਮਜ਼ਬੂਤ ਸਮਝਣ । ਇਸ ਮੌਕੇ ਉਨ੍ਹਾਂ ਸਮੂਹ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਾਸ ਦੀ ਵਧਾਈ ਦਿੱਤੇ ਅਤੇ ਵੱਧ ਤੋਂ ਵੱਧ ਮਹਿਨਤ ਕਰ ਕੇ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ।