ਸਿੱਧੂ ਦੇ ਜੇਤੂ ਰੱਥ ਨੂੰ ਕੁਲਵੰਤ ਸਿੰਘ ਨੇ ਲਾਈਆਂ ਬਰੇਕਾਂ: ਸਤਨਾਮ ਦਾਊਂ
1 min readਮੋਹਾਲੀ, 10 ਮਾਰਚ, 2022: ਪੰਜਾਬ ਵਿੱਚ 20 ਫਰਵਰੀ ਨੂੰ ਪਈਆਂ ਵੋਟਾਂ ਦੀ ਅਜ ਹੋਈ ਗਿਣਤੀ ਵਿੱਚ ਜਿਥੇ ਆਮ ਆਦਮੀ ਪਾਰਟੀ ਦੀ ਹਨੇਰੀ ਨੇ ਸਿਆਸਤ ਦੇ ਵੱਡੇ ਵੱਡੇ ਥੰਮ ਪੱਟ ਦਿਤੇ ਗਏ । ਹਲਕਾ ਮੋਹਾਲੀ ਤੋਂ ਪਿਛਲੇ 15 ਸਾਲਾਂ ਤੋਂ ਲਗਾਤਾਰ ਜਿੱਤ ਪ੍ਰਪਤ ਕਰਦੇ ਰਹੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਜੇਤੂ ਰੱਥ ਨੂੰ ਬਰੇਕਾਂ ਲਾਕੇ ਰੋਕ ਦਿਤਾ ਗਿਆ। ਮੋਹਾਲੀ ਤੋਂ ਕੁਲਵੰਤ ਸਿੰਘ ਜਿੱਤ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਇਤਹਾਸਕ ਪਿੰਡ ਦਾਊਂ ਵਿੱਚ ਦੋਪਿਹਰ ਵੇਲੇ ਤੋਂ ਹੀ ਕਿਸਾਨ ਆਗੂ ਤੇ ਸਾਬਕਾ ਮੈਂਬਰ ਪੰਚਾਇਤ ਗੁਰਨਾਮ ਸਿੰਘ ਅਤੇ ਮੌਜੂਦਾ ਪੰਚ ਹਰਮੇਸ਼ ਕੁਮਾਰ ਰਾਜੂ ਦੀ ਅਗਵਾਈ ਵਿੱਚ ਪਿੰਡ ਦੀਆਂ ਗਲੀਆਂ ਵਿੱਚ ਢੋਲ ਨਗਾਰੇ ਵਜਾਕੇ ਜੇਤੂ ਜਲੂਸ ਕੱਢਿਆ ਗਿਆ।
ਇਸ ਮੌਕੇ ਗਲਬਾਤ ਕਰਦਿਆਂ ਗੁਰਨਾਮ ਸਿੰਘ ਨੇ ਕਿਹਾ ਕਿ ਪਿੰਡ ਦਾਊਂ ਵਿੱਚ ਬਲਬੀਰ ਸਿੱਧੂ ਅਤੇ ਉਨਾਂ ਸਪੋਟਰਾਂ ਵਿਰੁੱਧ ਜਬਰਦਸਤ ਜੁਬਾਨੀ ਜੰਗ ਚੱਲ ਰਹੀ ਸੀ ਇਸ ਸਾਲ ਦਾਉਂ ਦੇ ਨੌਜਵਾਨਾਂ ਅਤੇ ਬਜੁਰਗਾਂ ਵੱਲੋਂ ਇਸ ਨੂੰ ਵਕਾਰ ਦਾ ਸਵਾਲ ਬਣਾ ਲਿਆ ਗਿਆ। ਉਨਾਂ ਕਿਹਾ ਕਿ ਉਨਾਂ ਦੇ ਸੋਪਟਰਾਂ ਵੱਲੋਂ ਵੰਡੇ ਗਏ ਡਿਨਰ ਸੈਟ, ਸਰਾਬ ਅਤੇ ਹੋਰ ਤੋਹਫੇ ਵੀ ਕੰਮ ਨਾ ਆਏ ਤੇ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਬਲਬੀਰ ਸਿੰਘ ਸਿੱਧੂ ਨੂੰ 34097 ਵੋਟਾਂ ਦੇ ਫਰਕ ਨਾਲ ਹਰਾਇਆ। ਕੁਲਵੰਤ ਸਿੰਘ ਨੂੰ ਕੁਲ 77134 ਵੋਟਾਂ ਪ੍ਰਾਪਤ ਹੋਈਆਂ ਤੇ ਬਲਬੀਰ ਸਿੰਘ ਸਿੱਧੂ ਨੂੰ 43037 ਵੋਟਾਂ ਹੀ ਪ੍ਰਾਪਤ ਹੋਈਆਂ ।
ਇਕ ਵੱਖਰ ਬਿਆਨ ਰਾਹੀਂ ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਦੀ ਨੀਂਹ ਸਤਨਾਮ ਦਾਊਂ ਅਤੇ ਸਾਥੀਆਂ ਵੱਲੋਂ ਰੱਖੀ ਗਈ ਅਤੇ ਇਸ ਸੰਸਥਾ ਨੇ ਵੱਡੇ ਪੱਧਰ ਤੇ ਭਿ੍ਰਸ਼ਟਾਚਾਰ, ਸਕੂਲ ਮਾਫੀਏ, ਭੂ-ਮਾਫੀਏ, ਮੈਡੀਕਲ ਮਾਫੀਏ ਅਤੇ ਇਮੀਗ੍ਰੇਸ਼ਨ ਮਾਫੀਏ ਆਦਿ ਵਿਰੁੱਧ ਮੁਹਿੰਮ ਚਲਾਈ। ਜਿਸ ਵਿੱਚ ਉਦੋਂ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਹੋਰ ਮੰਤਰੀਆਂ ਵੱਲੋਂ ਖਰੜ ਅਤੇ ਮੋਹਾਲੀ ਹਲਕੇ ਦੇ ਪਿੰਡਾਂ ਦੀਆਂ ਜਮੀਨਾਂ ਦੱਬਣ ਦੇ ਘਪਲੇ ਨੂੰ ਨੰਗਾ ਕੀਤਾ ਗਿਆ। ਇਸ ਦੇ ਨਾਲ ਨਾਲ ਪੰਜਾਬ ਸਰਕਾਰ ਇਨਾਂ ਮੰਤਰੀਆਂ ਵੱਲੋਂ ਪਿੰਡਾਂ ਦੀਆਂ ਪੰਚਾਇਤੀ ਜਮੀਨਾਂ ਨੂੰ ਹੜੱਪਣ ਲਈ ਬਣਵਾਈ ਗਈ 33 ਸਾਲਾ ਲੀਜ ਪਾਲਸੀ ਦਾ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਜਾਗਰੂਕਤਾ ਅਤੇ ਸੰਘਰਸ਼ ਕਾਰਨ ਸਾਰੇ ਪੰਜਾਬ ਵਿੱਚ ਹੀ ਇਸ ਮਾਫੀਏ ਖਿਲਾਫ ਹਵਾ ਚੱਲ ਪਈ। ਜਿਸ ਦਾ ਵੱਡਾ ਅਸਰ ਸਾਰੇ ਪੰਜਾਬ ਵਿੱਚ ਹੀ ਹੋਇਆ ਹੈ। ਆਉਣ ਵਾਲੀ ਸਰਕਾਰ ਦੇ ਸਹਿਯੋਗ ਨਾਲ ਖਰੜ ਇਲਾਕੇ ਵਿੱਚ ਸ਼ਹੀਦ ਕਾਂਸ਼ੀ ਰਾਮ ਯਾਦਗਾਰੀ ਕਾਲਜ ਅਤੇ ਹੋਰ ਗਦਰੀ ਬਾਬਿਆਂ ਦੇ ਯਾਦਗਾਰੀ ਕਾਲਜ ਬਚਾਉਣ, ਪੰਜਾਬ ਦੀਆਂ ਕੀਮਤੀ ਪੰਚਾਇਤੀ ਜਮੀਨਾਂ ਨੂੰ ਬਚਾਉਣ ਲਈ ਸਰਕਾਰ ਦੇ 33 ਸਾਲਾ ਲੀਜ ਵਾਲੇ ਕਾਲੇ ਕਾਨੂੰਨ ਨੂੰ ਰੱਦ ਕਰਾਉਣਾ, ਗਰੀਬ 10 ਲੱਖ ਲੋਕਾਂ ਨੂੰ ਸਸਤੇ ਘਰ ਦਿਵਾਉਣ, ਇਮੀਗ੍ਰੇਸ਼ਨ ਮਾਫੀਏ ਦੇ ਭਿ੍ਰਸ਼ਟਾਚਾਰ ਨੂੰ ਹਟਾਉਣ ਲਈ, ਭੂ ਮਾਫੀਏ ਵਿਰੁੱਧ, ਸਿੱਖਿਆ ਅਤੇ ਸਿਹਤ ਮਾਫੀਏ ਵਿਰੁਧ ਮੁਹਿੰਮ ਨੂੰ ਹੋਰ ਤੇਜੀ ਨਾਲ ਚਲਾਇਆ ਜਾਵੇਗਾ ਤਾਂ ਕਿ ਹੋਰ ਚੰਗੇ ਨਤੀਜੇ ਮਿਲ ਸਕਣ।