ਟਾਇਲਟ ਸਫਾਈ ਸੇਵਕ ਯੂਨੀਅਨ ਨੇ ਉਨ੍ਹਾਂ ਨਾਲ ਹੋ ਰਹੀਆਂ ਵਧੀਕੀਆਂ ਸਬੰਧੀ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਲਾਈ ਇਨਸਾਫ ਦੀ ਗੁਹਾਰ
ਮੋਹਾਲੀ, 16 ਮਾਰਚ, 2022: ਮੋਹਾਲੀ ਨਗਰ ਨਿਗਮ ਸਫਾਈ ਸੇਵਕਾਂ ਦੀ ਹੰਗਾਮੀ ਮੀਟਿੰਗ ਕੁਲਵੰਤ ਕੌਰ ਟਾਇਲਟ ਸਫਾਈ ਸੇਵਕ ਦੀ ਪ੍ਰਧਨਾਗੀ ਹੇਠ ਹੋੋਈ। ਜਿਸ ਵਿੱਚ ਸਫਾਈ ਸੇਵਕਾਵਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਕੀਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੁਲਵੰਤ ਕੌਰ ਨੇ ਦੱਸਿਆ ਕਿ ਮੋਹਾਲੀ ਨਗਰ ਨਿਗਮ ਵਿੱਚ ਜੋ ਟਾਇਲਟ ਸਫਾਈ ਸੇਵਕ ਆਊਟ ਸੋਰਸ ਪ੍ਰਣਾਲੀ ਅਧੀਨ ਕੰਮ ਕਰਦੇ ਹਨ, ਉਨ੍ਹਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਕਿਸੇ ਵੀ ਵਰਕਰ ਨੂੰ ਸਮੇਂ ਸਿਰ ਪੂਰੀ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ, ਜੇਕਰ ਤਨਖਾਹ ਦਿੱਤੀ ਜਾਂਦੀ ਹੈ ਤਾਂ ਉਸ ਵਿੱਚੋ ਵੀ ਤਨਖਾਹ ਕੱਟ ਲਈ ਜਾਂਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਗਵਰਨਰ ਪੰਜਾਬ ਵੱਲੋਂ ਇਕ ਪੱਤਰ ਜਾਰੀ ਕਰਕੇ ਆਦੇਸ਼ ਦਿੱਤੇ ਗਏ ਹਨ ਕਿ ਨਗਰ ਨਿਗਮ ਅਧੀਨ ਕੰਮ ਕਰਦੇ 450 ਟਾਇਲਟ ਬਲਾਕ ਸਫਾਈ ਸੇਵਕਾਂ ਨੂੰ ਪੱਕਾ ਕੀਤਾ ਜਾਵੇ ਅਤੇ ਉਨ੍ਹਾਂ ਦੀ ਤਨਖਾਹੀ ਵੀ ਵਧਾਈ ਜਾਵੇ।
ਉਨ੍ਹਾਂ ਦੱਸਿਆ ਵਿਭਾਗ ਵੱਲੋਂ ਇਸ ਪੱਤਰ ਨੂੰ ਹੂਬ ਹੂ ਲਾਗੂ ਨਹੀਂ ਕੀਤਾ ਜਾ ਰਿਹਾ ਬਲਕਿ ਇਸ ਨੂੰ ਗੋਲਮੋਲ ਕਰਕੇ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਸਬੰਧ ਪ੍ਰਧਾਨ ਮੰਤਰੀ, ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ, ਐਮ.ਐਲ.ਏ. ਮੋਹਾਲੀ, ਕਮਿਸ਼ਨਰ ਨਗਰ ਨਿਗਮ ਮੋਹਾਲੀ ਨੂੰ ਪੱਤਰ ਲਿਖਕੇ ਇਨਸਾਫ ਦੀ ਗੁੁਹਾਰ ਲਗਾਈ ਗਈ ਹੈ। ਇਸ ਮੌਕੇ ਰਾਜੂ, ਸੁਮਨ, ਪ੍ਰੇਮ ਢਿਲੋਂ, ਮਨੀਸ਼, ਸਰੋਜ ਅਤੇ ਹੋਰ ਸਫ਼ਾਈ ਸੇਵਕ ਹਾਜ਼ਰ ਸਨ।